ਜੇ ਤੁਸੀਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਜਾਂ ਸਿਰਫ਼ ਕੋਵਿਡ-19 ਦੇ ਅਪਾਤਕਾਲ ਸਮੇਂ ਵਿੱਚ ਬਚਤ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੇ ਹੋ, ਤਾਂ ਇਹ ਪ੍ਰੋਗਰਾਮ ਅਤੇ ਸਾਧਨ ਸਹਾਇਤਾ ਕਰ ਸਕਦੇ ਹਨ। ਅਸੀਂ ਆਪਣੇ ਗਾਹਕਾਂ ਲਈ ਅਦਾਇਗੀ ਸਹਾਇਤਾ ਦੇ ਬਹੁਤ ਸਾਰੇ ਵਿਕਲਪ ਪੇਸ਼ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਗਾਹਕਾਂ ਲਈ ਭੁਗਤਾਨ ਵਿਸਥਾਰ ਅਤੇ ਪ੍ਰਬੰਧ ਸ਼ਾਮਿਲ ਹਨ ਜਿਨ੍ਹਾਂ ਨੂੰ ਆਪਣੇ ਬਿੱਲ ਦਾ ਭੁਗਤਾਨ ਕਰਨ ਲਈ ਵਧੇਰੇ ਸਮੇਂ ਦੀ ਲੋੜ ਹੋ ਸਕਦੀ ਹੈ। ਇਹ ਪਤਾ ਲਗਾਉਣ ਲਈ ਕਿ ਤੁਹਾਡੇ ਲਈ ਕਿਹੜੇ ਵਿਕਲਪ ਉਪਲਬਧ ਹਨ, ਤੁਸੀਂ ਸਾਡੇ ਮੈਡੀਕਲ ਬੇਸਲਾਈਨ ਭੱਤਾ ਪੰਨੇ 'ਤੇ ਵੀ ਜਾ ਸਕਦੇ ਹੋ।
ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਬਿਜਲੀ ਨਾਲ ਚੱਲਣ ਵਾਲੇ ਮੈਡੀਕਲ ਡਿਵਾਈਸਾਂ ਜਾਂ ਉਪਕਰਣਾਂ ਦੀ ਵਰਤੋਂ ਦੀ ਲੋੜ ਹੈ, ਤਾਂ ਤੁਸੀਂ ਸਾਡੇ ਮੈਡੀਕਲ ਬੇਸਲਾਈਨ ਭੱਤਾ ਪ੍ਰੋਗਰਾਮ ਦੇ ਯੋਗ ਹੋ ਸਕਦੇ ਹੋ।
ਇਸ ਬਾਰੇ ਹੋਰ ਜਾਣੋ ਕਿ ਐੱਸਸੀਈ ਕੋਵਿਡ -19 ਦੌਰਾਨ ਗਾਹਕਾਂ ਦੇ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਕਿਵੇਂ ਸਹਾਇਤਾ ਕਰ ਰਿਹਾ ਹੈ।